pseb

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੀਆਂ ਪਾਠ-ਪੁਸਤਕਾਂ ਤਿਆਰ ਕਰਵਾਈਆਂ ਜਾਂਦੀਆਂ ਹਨ। ਪਾਠ-ਪੁਸਤਕਾਂ ਦੇ ਕਵਰ ਪੰਨੇ ਦੇ ਡਿਜ਼ਾਇਨ ਲਈ ਅਧਿਆਪਕ ਵਿਦਿਆਰਥੀ ਅਤੇ ਆਰਟ ਡਿਜ਼ਾਇਨਰਾਂ ਵਿਚਕਾਰ ਉਨ੍ਹਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਕਵਰ ਪੰਨਾ ਅਜਿਹਾ ਡਿਜਾਇਨ ਤਿਆਰ ਕਰਕੇ ਭੇਜਿਆ ਜਾਵੇ, ਜੋ ਕਿ ਵਿਸ਼ੇ ਨਾਲ ਸਬੰਧਤ ਹੋਣ ਦੇ ਨਾਲ ਆਕਰਸ਼ਕ ਵੀ ਹੋਵੇ। 145 ਟਾਈਟਲਜ਼ ਦੀ ਲਿਸਟ ਬੋਰਡ ਦੀ ਵੈਬਸਾਈਟ www.pseb.ac.in ਤੋਂ ਉਪਲੱਬਧ ਹੈ।

ਮਿਤੀ 30-09-2023 (5.00 ਵਜੇ ਤੱਕ ਆਪਣੀ ਕਲਾਕਾਰੀ ਨੂੰ ਡਿਜ਼ੀਟਲ ਫ਼ਾਰਮੈਟ (JPEG, PNGਆਦਿ) ਵਿੱਚ [email protected] ਤੇ ਭੇਜੋ। ਆਪਣਾ ਪੂਰਾ ਨਾਮ, ਪੂਰਾ ਪਤਾ, ਸਕੂਲ ਦੇ ਵੇਰਵੇ ਸੰਪਰਕ ਲਈ ਜਾਣਕਾਰੀ ਅਤੇ ਡਿਜ਼ਾਇਨ ਨੂੰ ਤਿਆਰ ਕਰਨ ਦਾ ਸੰਖੇਪ ਵੇਰਵਾ ਭੇਜੋ । ਤੁਹਾਡੇ ਵੱਲੋਂ ਡਿਜਾਇਨ ਕੀਤੇ ਗਏ ਕਵਰ ਡਿਜ਼ਾਇਨ ਦੀ ਚੋਣ ਦਾ ਅੰਤਿਮ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜਾਇਨ ਨੂੰ ਪਾਠ-ਪੁਸਤਕ ਦੇ ਕਵਰ ਪੰਨੇ ਤੇ ਪ੍ਰਿੰਟ ਕਰਵਾਇਆ ਜਾਵੇਗਾ, ਬਲਕਿ ਡਿਜਾਇਨਰ ਦਾ ਨਾਮ ਵੀ ਉਸ ਉਪਰ ਅੰਕਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 5000 ਰੁ ਦਾ ਇਨਾਮ ਵੀ ਦਿੱਤਾ ਜਾਵੇਗਾ। ਵਿਦਿਅਕ ਸਮੱਗਰੀ ਤੇ ਆਪਣੀ ਪਛਾਣ ਬਣਾਉਣ ਲਈ ਕਲਾਤਮਕਤਾ ਦੀ ਡੂੰਘੀ ਭਾਵਨਾ ਵਾਲੇ ਲੋਕਾਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੈ।

ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਅਕਤੀ ਨੂੰ ਇੱਕ ਘੋਸ਼ਣਾ ਪੱਤਰ ਨਾਲ ਨੱਥੀ ਵੀ ਜਮ੍ਹਾਂ ਕਰਵਾਉਣਾ ਹੋਵੇਗਾ। ਬਿਨਾ ਘੋਸ਼ਣਾ ਪੱਤਰ ਦੇ ਅਰਜ਼ੀ ਨੂੰ ਰੱਦ ਕਰ ਦਿੱਤਾ ਜਾਵੇਗਾ। ਤੁਹਾਡੀ ਰਚਨਾਤਮਕ ਕਲਾ ਅਣਗਿਣਤ ਵਿਦਿਆਰਥੀਆਂ ਲਈ ਵਿਦਿਅਕ ਸਰੋਤਾਂ ਦੀ ਇੱਕ ਵੱਖਰੀ ਪਛਾਣ ਨੂੰ ਰੂਪ ਦੇ ਸਕਦੀ ਹੈ। ਆਪਣੀ ਆਰਟ ਕਲਪਨਾ ਨੂੰ ਨਿਰੰਤਤਰ ਚੱਲਦੀ ਰੱਖੇ ਅਤੇ ਪੰਜਾਬ ਦੇ ਸੁਨਿਹਰੇ ਵਿਦਿਅਕ ਪਸਾਰ ਵਿੱਚ ਯੋਗਦਾਨ ਪਾਓ।

ਸੰਪਰਕ ਕਰੋ :

ਫੋਨ: 0172-5227184

ਈਮੇਲ [email protected] ਵੈੱਬਸਾਈਟ www.pseb.ac.in

Leave a Reply

Your email address will not be published. Required fields are marked *